Smadh Baba Jodh Singh Ji Ramgarhia

ਸਮਾਧ ਬਾਬਾ ਜੋਧ ਸਿੰਘ ਜੀ ਰਾਮਗੜੀ੍ਆ

ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਜਿਸਨੇ ਆਪਣਾ ਤਨ ਮਨ ਧਨ ਸਿੱਖ ਪੰਥ ਨੂੰ ਕਾਇਮ ਰੱਖਣ, ਪੰਜਾਬ ਦੀ ਧਰਤੀ ਨੂੰ ਮੁਗਲ ਤੇ ਅਫਗਾਨਾਂ ਦੇ ਹਮਲਿਆਂ ਤੋਂ ਬਚਾਉਣ ਲਈ, ਬਾਕੀ ਜਥੇਬੰਦੀਆਂ ਨਾਲ ਮਿਲ ਕੇ ਕੁਰਬਾਨ ਕਰ ਦਿੱਤਾ। ਇਤਨਾਂ ਬਹਾਦਰ, ਇਤਨੀ ਤਾਕਤਵਰ ਮਿਸਲ ਦਾ ਮਾਲਿਕ , ਜਿਸਦਾ ਟਾਕਰਾ ਕਰਨ ਤੋਂ ਹਰ ਮਿਸਲ ਦੇ ਜਥੇਦਾਰ ਘਬਰਾਉਂਦੇ ਸਨ। ਜਿਸਨੇ ਹਰਮੰਦਿਰ ਸਾਹਿਬ ਦੀ ਰੱਖਿਆ ਲਈ ਰਾਮਗੜ੍ਹ ਕਿਲੇ ਦੀ ਉਸਾਰੀ ਕੀਤੀ, ਪਰੀਕਰਮਾਂ ਦੇ ਅੰਦਰ ਬਾਕੀ ਸਿੱਖ ਸਰਦਾਰਾਂ ਦੇ ਬੁੰਗਿਆਂ ਦੇ ਨਾਲ ਨਾਲ ਆਪਣੇ ਰਾਮਗੜ੍ਹੀਆ ਬੁੰਗੇ ਦੀ ਉਸਾਰੀ ਕੀਤੀ। ਉਨਾਂਹ ਦੇ ਸਪੁੱਤਰ ਮਹਾਨ ਜਰਨੈਲ ਸ੍ਰ: ਜੋਧ ਸਿੰਘ ਰਾਮਗੜ੍ਹੀਆ , ਜਿਸਨੇ ਬਾਬਾ ਅਟੱਲ ਜੀ ਦੀ ਯਾਦਗਾਰ ਤਿਆਰ ਕਰਵਾਈ , ਬੁੰਗੇ ਦੀਆਂ ਮਿਨਾਰਾਂ ਦੀ ਉਸਾਰੀ ਪੂਰਨ ਕਰਵਾਈ। ਦਰਬਾਰ ਸਾਹਿਬ ਦਰਸ਼ਨੀ ਡਿਉਢੀ ਤੋਂ ਹਰਿਮੰਦਰ ਸਾਹਿਬ ਤੱਕ ਪੁਲ ਉੱਪਰ ਸੰਗ ਮਰ ਮਰ ਦੀ ਸੇਵਾ ਕਰਵਾਈ। ਆਪਦੀ ਸਹਾਇਤਾ ਦਾ ਸੱਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਫਤਿਹ ਕੀਤਾ, ਮੁਲਤਾਨ ਤੇ ਕਸੂਰ ਫਤਿਹ ਕੀਤੇ। ਪਸ਼ਾਵਰ ਦੇ ਇਲਾਕੇ ਵਿਚ ਕਿਲਿਆਂ ਦੇ ਨਿਰਮਾਣ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਦੀ ਸਲਾਹ ਨੂੰ ਤਰਜੀਹ ਦਿੰਦਾ ਸੀ। ਇਤਨੀ ਇੱਜਤ ਦਿੰਦਾ ਸੀ ਕਿ ਆਪ ਨੂੰ ਬਾਬਾ ਜੀ ਕਹਿ ਕੇ ਬੁਲਾਂਦਾ ਸੀ। ਦਰਬਾਰ ਵਿਚ ਬਾਬਾ ਜੋਧ ਸਿੰਘ ਦਾ ਖਾਸ ਅਸਥਾਨ ਹੁੰਦਾ ਸੀ। ਈ: 1815 ਆਪਦੇ ਅਕਾਲ ਚਲਾਂਣੇ ਦੇ ਬਾਦ ਆਪਦੀ ਸਮਾਧ ਬਾਬਾ ਦੀਪ ਸਿੰਘ ਜੀ ਦੀ ਸਮਾਧ ਦੇ ਨਾਲ ਬਣਾਈ ਗਈ। ਸਮੇ ਦੇ ਨਾਲ ਨਾਲ ਹਾਲਾਤ ਵੀ ਬਦਲਦੇ ਗਏ। ਪੰਜਾਬ ਅੰਗਰੇਜੀ ਹਕੂਮਤ ਦੇ ਕਬਜੇ ਵਿਚ ਆ ਗਿਆ। ਅੰਗਰੇਜ ਹਕੂਮਤ ਦੇ ਪਿਠੂ, ਆਗੂ ਬਣ ਕੇ, ਉਨਾਂਹ ਦੀ “ਪਾੜੋ ਤੇ ਰਾਜ ਕਰੋ “,ਦੀ ਨੀਤੀ ਤੇ ਚੱਲਣ ਲੱਗੇ। ਜਿਸਦੇ ਨਤੀਜੇ ਰਾਮਗੜ੍ਹੀਆ ਕੌਮ ਲਈ ਬੜੇ ਹੀ ਦੁਖਦਾਈ ਸਾਬਿਤ ਹੋਏ।
2 ਅਕਤੂਬਰ 1930 ਦੀ ਰਾਮਗੜ੍ਹੀਆ ਗੱਜਟ ਵਿਚ ਛਪੀ ਖੱਬਰ ਜੋ ਸ੍ਰ: ਗੋਪਾਲ ਸਿੰਘ ਸਕੱਤਰ, ਰਾਮਗੜ੍ਹੀਆ ਸਭਾ ਪੰਜਾਬ ( ਅੰਮਿ੍ਤਸਰ ) ਵਲੋਂ ਦਿੱਤੀ ਗਈ, ਜਿਸਨੇ ਸਾਰੀ ਰਾਮਗੜ੍ਹੀਆ ਕੌਮ ਦਾ ਹਿਰਦਾ ਛੱਲਨੀ ਕਰ ਦਿੱਤਾ। ਖੱਬਰ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਨੂੰ ਵੱਡਾ ਅਤੇ ਖੁਲਾ੍ਹ ਬਨਾਣ ਖਾਤਿਰ ਸ੍ਰ: ਜੋਧ ਸਿੰਘ ਜੀ ਦੀ ਸਮਾਧ ਢਾਹ ਦਿੱਤੀ ਗਈ। ਇਸ ਘੱਟਨਾਂ ਦੀ ਜੰੁਮੇਵਾਰ ਸੀ ਗੁਰਦਵਾਰਿਆਂ ਅਤੇ ਇਤਿਹਾਸਕ ਯਾਦਗਾਰਾਂ ਦੀ ਸੰਭਾਲ ਕਰਨ ਵਾਲੀ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ, ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ। ਕਮੇਟੀ ਨੇ ਖਾਲੀ ਬਾਬਾ ਜੋਧ ਸਿੰਘ ਹੀ ਨਹੀਂ, ਸਗੋਂ ਉਸਦੇ ਨਾਲ ਹੋਰ ਰਾਮਗੜੀ੍ਆ ਸਰਦਾਰਾਂ ਦੀਆਂ ਸਮਾਧਾਂ ਵੀ ਢਾਹ ਕੇ ਖੱਤਮ ਕਰ ਦਿੱਤੀਆਂ।
ਵੇਰਵਾ ਰਾਮਗੜੀ੍ਹਆ ਸਮਾਧਾਂ ਦਾ – 1, ਬਾਬਾ ਜੋਧ ਸਿੰਘ ਰਾਮਗੜੀ੍ਆ, 2 ਸ੍ਰ: ਮੰਗਲ ਸਿੰਘ ਰਾਮਗੜੀ੍ਆ, 3 ਸ੍ਰ: ਸੁੰਦਰ ਸਿੰਘ ਜੀ ਲਿਖਦੇ ਹਨ ਕਿ ਇਸਦੇ ਨਾਲ ਹੀ 4 ਸਮਾਧਾਂ ਐਸੇ ਰਾਮਗੜੀ੍ਆ ਬਹਾਦਰਾਂ ਦੀਆਂ ਸਨ ਜਿਨਾ੍ ਨੇ ਕੌਮ ਲਈ ਕੁਰਬਾਨੀ ਦਿੱਤੀ। 4 ਸ੍ਰ: ਗੁਰਦਿੱਤ ਸਿੰਘ , 5 ਸ੍ਰ: ਸ਼ੇਰ ਸਿੰਘ , 6 ਸ੍ਰ: ਸੰਤ ਸਿੰਘ , 7 ਸ੍ਰਦਾਰਨੀ ਗੁਰਦਿੱਤ ਸਿੰਘ ਰਾਮਗੜੀ੍ਆ, 8 ਸ੍ਰ: ਰਿਪੂਦਮਨ ਸਿੰਘ , 9 ਸ੍ਰ: ਸੁਚੇਤ ਸਿੰਘ , 10 ਸ੍ਰ: ਸੁੰਦਰ ਸਿੰਘ ਰਾਮਗੜੀ੍ਆ , 11 ਸ੍ਰ: ਬਿਸ਼ਨ ਸਿੰਘ ਰਾਮਗੜੀ੍ਆ , 12 ਸਰਦਾਰਨੀ ਬਿਲਾਸ ਕੌਰ ਸੁਪੱਤਨੀ ਸ: ਬਿਸ਼ਨ ਸਿੰਘ, । ਇਹ ਸਭ ਮਲੀਆ ਮੇਟ ਕਰ ਦਿੱਤੀਆਂ ਗਈਆਂ।
ਹੈਰਾਨਗੀ ਦੀ ਗੱਲ ਇਹ ਹੈ ਕਿ ਕਈ ਰਾਜ ਬਦਲੇ, ਮੁਗਲ ਆਏ, ਪਠਾਣ ਆਏ , ਅੰਗਰੇਜ ਆਏ ਲੇਕਿਨ ਇਹਾਸਿਕ ਵੀਰਾਸਤਾਂ ਜਾਂ ਸਮਾਧਾਂ ਨੂੰ ਕਿਸੇ ਨੇ ਵੀ ਬਰਬਾਦ ਨਹੀਂ ਕੀਤਾ। ਲੇਕਿਨ ਸਾਡੇ ਆਪਣੇ ਹੀ ਭਰਾਵਾਂ ਨੇ ਜੋ ਕੀਤਾ ਸਮਝ ਤੋਂ ਬਾਹਰ ਹੈ, ਲੇਕਿਨ ਇਕ ਗਲ ਸਾਫ ਹੋ ਗਈ ਕਿ ਉਨਾ੍ਹ ਦੇ ਦਿਲ ਵਿਚ ਰਾਮਗੜੀ੍ਆਂ ਲਈ ਕਿਤਨੀ ਨਫਰਤ ਹੈ। ਇਹ ਮਸਲਾ ਵੀ ਗੁ: ਰਕਾਬ ਗੰਜ ਦਿੱਲੀ ਦੀ ਕੰਧ ਗਿਰਾਏ ਜਾਣ ਤੋਂ ਘੱਟ ਨਹੀਂ ਸੀ। ਸੁਭਾਵਿਕ ਹੈ ਕਿ ਰਾਮਗੜੀ੍ਆ ਭਰਾ ਜਿਥੇ ਜਿਥੇ ਵੀ ਸਨ ਉਨਾ੍ ਦੇ ਮਨਾ ਵਿਚ ਰੋਸ ਭਰ ਗਿਆ ਤੇ ਉਹ ਹਰਕੱਤ ਵਿਚ ਆ ਗਏ।
ਰਾਮਗੜੀ੍ਹਆ ਸਭਾ ਸ਼ਿਮਲਾ ਅਤੇ ਰਾਮਗੜੀ੍ਆ ਗਜਟ ਸ਼ਿਮਲਾ ਦੀ ਅਣਥੱਕ ਮਿਹਨਤ ਦਾ ਸਦਕਾ ਹਰ ਇਕ ਰਾਮਗੜੀ੍ਆ ਸੰਸਥਾ ਚਿੱਠੀਆਂ ਰਾਹੀਂ , ਤਾਰਾਂ ਰਾਹੀਂ ਰੋਸ ਪ੍ਰਗਟ ਕਰਨ ਲਗੇ ਅਤੇ ਕਮੇਟੀ ਨੂੰ ਲਾਹਣਤਾਂ ਪੌਣ ਲੱਗੇ ,ਸਮਾਧ ਨੂੰ ਦੁਬਾਰਾ ਬਨਾਉਣ ਲਈ ਦਬਾਉ ਪਾਣ ਲੱਗੇ।
ਆਉ ਉਸਤੇ ਵੀ ਝਾਤ ਮਾਰੀਏ।
11-12 ਸਤੰਬਰ 1930 ਨੂੰ ਲੋਕਲ ਗੁ: ਕਮੇਟੀ ਅੰਮ੍ਰਤਸਰ, ਦੇ ਇਸ਼ਾਰੇ ਤੇ ਸਮਾਧ ਦੀ ਬੁਰਜੀ ਢਾਹ ਦਿੱਤੀ ਗਈ। ਪਤਾ ਲੱਗਣ ਤੇ , ਸ੍ਰ: ਬਿਸ਼ਨ ਸਿੰਘ ਰਾਮਗੜੀ੍ਆ ਆਨਰੇਰੀ ਮੈਜਿਸਟਰੇਟ ਨੇ ਇਕ ਮਿਸਤ੍ਰੀ ਨੂੰ ਬੁਰਜੀ ਦੀ ਮੁਰੰਮਤ ਕਰਨ ਲਈ ਭੇਜਿਆ। ਤਾਂ ਮੈਂਬਰ ਪੰਜਾਬ ਕੌਸਿਲ ਦੇ ਸੰਤ ਸਿੰਘ ਨਾਮੀ ਵਿਅਕਤੀ ਨੇ ਕੰਮ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਕਮੇਟੀ ਪਾਸੋਂ ਆਗਿਆ ਲੈ ਕੇ ਆਉ। ਕਿਉਂਕਿ ਗੁਰਦਵਾਰੇ ਦੀ ਹੱਦ ਵਿਚ ਆਗਿਆ ਤੋਂ ਬਗੈਰ ਕੋਈ ਕੌਮ ਨਹੀਂ ਹੋ ਸਕਦਾ। ਸ੍ਰ: ਬਿਸ਼ਨ ਸਿੰਘ ਜੀ ਨੇ ਪੁਲਿਸ ਨੂੰ ਰਿਪੋਰਟ ਕੀਤੀ, ਉਹ ਵੀ ਆਈ ਤੇ ਬਿਆਨ ਲੈ ਕੇ ਚਲੀ ਗਈ। ਕਮੇਟੀ ਦਾ ਕੋਈ ਵੀ ਪ੍ਰਧਾਨ ਜਾਂ ਸਕੱਤ੍ਰ ਸਾ੍ਹਮਣੇ ਨਹੀਂ ਆਇਆ। 18-19 ਸਤੰਬਰ 1930 ਦੀ ਰਾਤ ਨੂੰ ਸਮਾਧ ਪੂਰੀ ਤਰਾਂ ਢਾਹ ਦਿੱਤੀ ਗਈ ਤੇ ਨਾਲ ਹੋਰ ਵੀ ਰਾਮਗੜੀ੍ਆ ਸਮਾਧਾਂ ਢਾਹ ਕੇ ਉਥੇ ਥੜਾ੍ਹ ਬਣਾ ਕੇ ਉੱਪਰ ਟਾਈਲਾਂ ਲਗਾ ਦਿੱਤੀਆਂ ਗਈਆਂ। ਰਾਮਗੜੀ੍ਆ ਸਭਾ ਸ਼ਿਮਲਾ ਤੇ ਰਾਮਗੜੀ੍ਆ ਸਭਾ ਪੰਜਾਬ ਨੇ ਚਿੱਠੀ ਲਿਖ ਕੇ ਜਵਾਬ ਦੀ ਮੰਗ ਕੀਤੀ, ਪਰ ਰਾਮਗੜ੍ਹੀਆਂ ਪ੍ਰੱਤੀ ਨਫਰਤ ਨਾਲ ਭਰੀ ਗੁ: ਕਮੇਟੀ ਨੇ ਕੋਈ ਜਵਾਬ ਨਹੀਂ ਦਿੱਤਾ।
ਫਿਰ 21 ਸਤੰਬਰ 1930 ਨੂੰ ਇਕ ਡੈਪੂਟੇਸ਼ਨ ਜਿਸ ਵਿਚ ਰਾਏ ਸਾਹਿਬ ਸ੍ਰ: ਭੋਲਾ ਸਿੰਘ, ਸ੍ਰ: ਆਲਾ ਸਿੰਘ ਠੇਕੇਦਾਰ, ਸ੍ਰ: ਸਵਰਨ ਸਿੰਘ, ਸ੍ਰ: ਹਰਨਾਮ ਸਿੰਘ ਮਾਲਿਕ ਹਰੀ ਪ੍ਰੈਸ, ਸ੍ਰ: ਸੁੰਦਰ ਸਿੰਘ ਬੋਘੀਸਾਜ ਆਦਿ ਸ਼ਾਮਿਲ ਸਨ, ਇਕੱਠੇ ਹੋ ਕੇ ਲੋਕਲ ਕਮੇਟੀ ਕੋਲ ਗਏ ਤੇ ਅਗੋਂ ਉਹੀ ਸੰਤਾ ਸਿੰਘ ਹੀ ਮਿਲਿਆ। ਸਵਾਲ ਜਵਾਬ ਹੋਏ ਤੇ ਉਸਨੇ ਕਿਹਾ ਕਿ ਗੁਰਦਵਾਰੇ ਅੰਦਰ ਸਮਾਧ ਦਾ ਹੋਣਾ ਸਿੱਖੀ ਅਸੂਲਾਂ ਦੇ ਉਲਟ ਹੈ। ਇਸਤੇ ਰਾਮਗੜੀ੍ਏ ਭਰਾ ਭੜਕ ਗਏ ਤੇ ਕਿਹਾ ਕਿ, ਬਾਬਾ ਅਟੱਲ ਦਾ ਗੁਰਦਵਾਰਾ, ਬਾਬਾ ਦੀਪ ਸਿੰਘ ਦਾ ਗੁਰਦਵਾਰਾ ਇਹ ਵੀ ਸਮਾਧਾਂ ਹੀ ਹਨ, ਹੋਰ ਵੀ ਬਹੁਤ ਗੁਰਦਵਾਰੇ ਜੋ ਸ਼ਹੀਦਾਂ ਦੇ ਨਾਮ ਤੇ ਬਣੇ ਹਨ ਸਭ ਸਮਾਧਾਂ ਹੀ ਹਨ, ਉਹ ਵੀ ਤੋੜ ਦਿਉ । ਇਸਤੇ ਕੋਈ ਗਲ ਨਾ ਆਉਣ ਤੇ ਸੰਤਾ ਸਿੰਘ ਨੇ ਕਿਹਾ, ਕਿ ਮੈਂ ਇਹ ਮਸਲਾ ਕਮੇਟੀ ਅਗੇ ਰੱਖਾਂਗਾ ਤੇ ਫੈਸਲਾ ਹੋਣ ਤੇ ਆਪ ਨੂੰ ਦੱਸ ਦੇਵਾਂਗੇ।
ਕਮੇਟੀ ਤਰਫੋਂ ਕੋਈ ਹੱਲ ਨਾਂ ਕਰਨ ਤੇ , ਰਾਮਗੜ੍ਹੀਆ ਸਭਾ ਸ਼ਿਮਲਾ ਨੇ 9-10-1930 ਦੇ ਗਜਟ ਦਵਾਰਾ ਸਭ ਅਗੇ ਅਪੀਲ ਕੀਤੀ, ਕਿ ਸਭ ਰਾਮਗੜੀ੍ਆ ਜਥੇਬੰਦੀਆਂ ਹਰ ਸ਼ਹਿਰ ਹਰ ਪਿੰਡ ਵਿਚ ਐਜੀਟੇਸ਼ਨ ਸ਼ੁਰੁ ਕਰੋ ਤੇ ਚਿੱਠੀਆਂ ਦੀ ਅਤੇ ਤਾਰਾਂ ਦੀ ਝੜੀ ਲਗਾ ਦਿਉ। ਇਨ੍ਹਾ ਚਿੱਠਿਆਂ ਦੀ ਨਕਲ 1- ਲੋਕਲ ਗੁਰਦਵਾਰਾ ਕਮੇਟੀ ਅਮਿੰ੍ਰਤਸਰ, 2- ਸ਼ੋ੍: ਗੁਰਦਵਾਰਾ ਪ੍ਰਬੰਧੱਕ ਕਮੇਟੀ ਅਮਿੰਰਤਸਰ, 3- ਡਿਪਟੀ ਕਮਿਸ਼ਨਰ ਅਮਿੰ੍ਤਸਰ, 4- ਗਵਰਨਰ ਪੰਜਾਬ ਲਹੌਰ, 5- ਪਰਧਾਨ ਸੈਂ: ਸਿੱਖ ਲੀਗ ਅਮਿੰ੍ਤਸਰ, 6-ਜਥੇਦਾਰ ਸ੍ਰ: ਖੜਕ ਸਿੰਘ ਸਯਾਲਕੋਟ, 7-ਸ੍ਰ: ਬ: ਸ੍ਰ: ਮਹਿਤਾਬ ਸਿੰਘ ਲਹੌਰ ਅਤੇ ਸਾਰੇ ਸਥਾਨਕ ਅਖਬਾਰਾਂ ਨੂੰ ਭੇਜੀ ਜਾਏ।
ਤਕਰੀਬਨ 48 ਦੇ ਕਰੀਬ ਭਾਰਤ ਤੇ ਭਾਰਤ ਤੋਂ ਬਾਹਰ ਦੀਆਂ ਰਾਮਗੜੀ੍ਆ ਸਭਾਵਾਂ ਵਲੋਂ ਨਿੰਦਾ ਪ੍ਰਸਤਾਵ ਅਤੇ ਸਮਾਧ ਨੂੰ ਮੁੜ ਬਨਾਣ ਦੀਆਂ ਅਪੀਲਾਂ ਭੇਜੀਆਂ ਗਈਆਂ। ਇਹ ਸਭ ਨੂੰ ਦੇਖਦੇ ਹੋਏ ਕਮੇਟੀ ਨੇ ਇਕ ਹੋਰ ਕੌਮ ਨੂੰ ਗੁਮਰਾਹ ਕਰਨ ਲਈ 20 ਅਕਤੂਬਰ 1930 ਨੂੰ ਦੋ ਅੰਗਰੇਜੀ ਅਖਬਾਰ “ਟਰਬਿਊਨ ਅਤੇ ਹਿੰਦੁਸਤਾਨ ਟਾਈਮ”ਵਿਚ ਇਕ ਖਬਰ ਛਪਵਾ ਦਿੱਤੀ ਕਿ ਸਮਾਧ ਤਾਂ ਢਾਹੀ ਹੀ ਨਹੀਂ ਗਈ, ਰਾਮਗੜੀ੍ਏ ਐਂਵੇ ਹੀ ਅਫਵਾਹਾਂ ਉੜਾ ਰਹੇ ਹਨ।
16 ਨਵੰਬਰ 1930 ਸਮੱਸਤ ਰਾਮਗੜੀ੍ਆ ਸਭਾਵਾਂ ਦੇ ਪ੍ਰਤੀਨਿਧਾਂ ਨੇ ਮਿਲ ਕੇ ਇਕ ਮੀਟਿੰਗ ਬੁਲਾਈ ਅਤੇ ਸਮਾਧ ਨੂੰ ਦੁਬਾਰਾ ਬਨਾਣ ਦੀਆਂ ਤਜਵੀਜਾਂ ਪੇਸ਼ ਕੀਤੀਆਂ। ਇਹ ਵੀ ਮਤਾ ਪਾਸ ਹੋਇਆ ਕਿ ਪੂਰੇ ਭਾਰਤ ਵਰਸ਼ ਵਿਚ ,14 ਦਿਸੰਬਰ 1930 ਐਤਵਾਰ ਵਾਲੇ ਦਿਨ ਬਾਬਾ ਜੋਧ ਸਿੰਘ ਦਾ ਦਿਨ ਮਨਾਇਆ ਜਾਵੇ, ਅਤੇ ਲੋਕਾਂ ਨੂੰ ਕਮੇਟੀ ਦੀ ਕਰਤੂਤ ਤੋਂ ਜਾਣੂ ਕਰਵਾਇਆ ਜਾਵੇ। ਫਿਰ ਜਨਵਰੀ 1931 ਨੂੰ ਦੁਬਾਰਾ ਇਕੱਤ੍ਰਤਾ ਕਰਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇ। ਕਮੇਟੀ ਪਾਸੋਂ ਮੰਗ ਕੀਤੀ ਜਾਏ ਕਿ ਸਮਾਧ ਕਿਸਨੇ ਢਾਹੀ ਤੇ ਕਮੇਟੀ ਨੇ ਉਸ ਬਾਬਤ ਕੀ ਕਾਰਵਾਈ ਕੀਤੀ।
ਜਦੋਂ ਇਤਨਾਂ ਦਬਾਵ ਕਮੇਟੀ ਦੇ ਉੱਪਰ ਪਿਆ ਤਾਂ ਮਜਬੂਰਨ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਨੂੰ ਇਕ ਐਲਾਨ ਜਾਰੀ ਕਰਨਾ ਪਿਆ।
ਐਲਾਨ ਨੰ: 1
ਕਾਫੀ ਸਮੇ ਤੋਂ ਬਾਬਾ ਜੋਧ ਸਿੰਘ ਦੀ ਸਮਾਧ ਗਿਰਾਏ ਜਾਣ ਤੇ ਖਾਲਸਾ ਜੀ ਅੰਦਰ ਬੇਚੈਨੀ ਹੈ, ਚਿਠਿਆਂ ਤੇ ਤਾਰਾਂ ਪਹੁੰਚ ਰਹੀਆਂ ਹਨ, ਜਗਾ੍ਹ ਜਗਾ੍ਹ ਐਜੀਟੇਸ਼ਨਾ ਹੋ ਰਹੀਆਂ ਹਨ। ਕਮੇਟੀ ਇਹ ਸਾਫ ਕਰਨਾ ਚਾਹੁੰਦੀ ਹੈ ਕਿ ਸਮਾਧ ਵਾਲੀ ਘੱਟਨਾ ਕਿਸੇ ਇਕ ਸ਼ਕਸ ਵਲੋਂ ਕੀਤੀ ਗਈ ਕਾਰਵਾਈ ਹੈ, ਕਮੇਟੀ ਨੂੰ ਇਸ ਬਾਰੇ ਕੋਈ ਇਲਮ ਨਹੀਂ। ਕਮੇਟੀ ਤਾਂ ਯਾਦਗਾਰਾਂ ਤੇ ਗੁਰਦਵਾਰਿਆਂ ਦੀ ਦੇਖ ਭਾਲ ਲਈ ਹੀ ਬਣੀ ਹੈ। ਕਮੇਟੀ ਇਸ ਘੱਟਨਾ ਤੇ ਖਾਲਸੇ ਵਿਚ ਫੱੁਟ ਪਾਣ ਦੀ ਇਸ ਹੱਰਕਤ ਤੋਂ ਦੁਖੀ ਹੈ। ਕਮੇਟੀ ਸਰਬੱਤ ਖਾਲਸਾ ਜੀ ਨੂੰ ਅਪੀਲ ਕਰਦੀ ਹੈ, ਅਤੇ ਦੱਸਣਾ ਚਾਹੁੰਦੀ ਹੈ ਕਿ ਸਮਾਧ ਦੇ ਦੁਬਾਰਾ ਨਿ੍ਰਮਾਣ ਲਈ ਨਕਸ਼ੇ ਸਹਿਤ ਡਿਜਾਈਨ ਪੇਸ਼ ਕੀਤੇ ਜਾਣ। ਇਹ ਸਭ 10 ਦਿਸੰਬਰ 1930 ਤੱਕ ਕਮੇਟੀ ਦੇ ਦੱਫਤਰ ਵਿਚ ਜਮਾ੍ ਕਰਵਾ ਦਿੱਤੇ ਜਾਣ, ਤਾਂ ਜੋ ਸਮਾਧ ਨੂੰ ਦੁਬਾਰਾ ਬਨਾਣ ਬਾਰੇ ਵਿਚਾਰ ਕੀਤਾ ਜਾ ਸਕੇ।
(ਨੋਟ) ਹਰ ਤਜਵੀਜ ਸਿੱਖੀ ਅਸੂਲਾਂ ਦੇ ਅਨੁਕੂਲ ਹੀ ਹੋਣੀ ਚਾਹੀਦੀ ਹੈ।
ਲਹੌਰ ਦੇ ਵਿਚ ਇਕ ਬਾਬਾ ਜੋਧ ਸਿੰਘ ਸਮਾਧ ਕਮੇਟੀ ਬਣਾਈ ਗਈ , ਜੋ ਲਗਾਤਾਰ ਲੋਕਲ ਗੁ: ਪ੍ਰ: ਕਮੇਟੀ ਦੇ ਸੰਪਰਕ ਵਿਚ ਰਹੀ। 20 ਅਕਤੂਬਰ 1930 ਇਕ ਰਾਮਗੜੀ੍ਆ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਪੰਜਾਬ ਅਗੇ ਪੇਸ਼ ਹੋਈ, ਤੇ ਲੋਕਲ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਜਵਾਹਰ ਸਿੰਘ ਨੂੰ ਵੀ ਪੇਸ਼ ਹੋਣਾ ਪਿਆ, ਪੁੱਛ ਗਿੱਛ ਕਰਨ ਤੇ ਬੇ ਸਿਰ ਪੈਰ ਦੇ ਬਹਾਨੇ ਬਨਾਣ ਲੱਗਾ ਤੇ ਕੋਈ ਠੋਸ ਗਲ ਬਾਤ ਨਾ ਕਰ ਸਕਿਆ। ਜਿਸਤੋਂ ਇਹ ਸਾਬਤ ਹੋਇਆ ਕਿ ਸਭ ਕੁਝ ਉਸਦੀ ਜਾਣਕਾਰੀ ਵਿਚ ਸੀ। ਲਗਾਤਾਰ ਹਰ ਪਾਸੇ ਤੋਂ ਦਬਾਵ ਬਨਣ ਲਗਿਆ।
ਇਸ ਸਾਰੀ ਜੱਦੋ ਜਹਿਦ ਦਾ ਨਤੀਜਾ ਇਹ ਹੋਇਆ ਕਿ , ਅਖੀਰ 24 ਨਵੰਬਰ 1932 ਨੂੰ ਸ੍ਰ: ਜਵਾਹਰ ਸਿੰਘ ਪ੍ਰਧਾਨ ਗੁ: ਪ੍ਰ: ਕਮੇਟੀ ਅੰਮਿ੍ਰਤਸਰ ਨੇ ਸਰਬ ਸੰਮਤੀ ਨਾਲ ਇਹ ਪ੍ਰਵਾਨ ਕਰ ਲਿਆ ਕਿ ਸਮਾਧ ਦੁਬਾਰਾ ਉਸਾਰੀ ਜਾਏਗੀ। 31 ਜੁਲਾਈ 1932 ਨੂੰ ਸ੍ਰ: ਬ: ਸ੍ਰ: ਚਰਨਜੀਤ ਸਿੰਘ ਜੀ ਦੀ ਕੋਠੀ ਵਿਖੇ ਸ੍ਰ: ਸਾਹਿਬ ਸ੍ਰ: ਸ਼ੇਰ ਸਿੰਘ ਲੁਧਿਆਣਾ ਦੀ ਪ੍ਰਧਾਨਗੀ ਹੇਠ ਇਕ ਇਕੱਤ੍ਰਤਾ ਹੋਈ ਤੇ ਮਾਸਟਰ ਅਰੂੜ ਸਿੰਘ ਜੀ ਦਵਾਰਾ ਤਿਆਰ ਕੀਤੇ ਨਕਸ਼ੇ ਮੁਤਾਬਿਕ ਸਮਾਧ ਤਿਆਰ ਕਰਨ ਦੀ ਸਹਿਮਤੀ ਬਣੀ। ਇਸਦੇ ਅਧਾਰ ਤੇ ਕਮੇਟੀ ਨਾਲ ਠੋਸ ਗਲ ਬਾਤ ਕੀਤੀ ਗਈ ਤੇ ਇਸਦੇ ਮੁਤਾਬਿਕ ਕਮੇਟੀ ਵਲੋਂ ਐਲਾਨ ਹੋਇਆ ਕਿ ਯਾਦਗਾਰ ਦੇ ਨਿਰਮਾਣ ਦਾ ਕੰਮ 30 ਦਿਸੰਬਰ 1932 ਨੂੰ ਲੋਕਲ ਗੁ: ਪ੍ਰ: ਕ: ਅੰਮਿ੍ਤਸਰ ਵਲੋਂ ਸ਼ੁਰੂ ਕਰ ਦਿੱਤਾ ਜਾਏਗਾ।
ਅਪ੍ਰੈਲ 1935 ਵਿਚ ਸਮਾਧ ਦਾ ਕਮਰਾ ਤਿਆਰ ਹੋਇਆ, ਗੁੰਬਦ ਦਾ ਕੰਮ ਚਾਲੁ ਸੀ, ਅਤੇ ਕਮੇਟੀ ਨੇ ਇਕ ਪੱਥਰ ਉਸ ਕਮਰੇ ਦੀ ਕੰਧ ਵਿਚ ਲਗਾ ਦਿੱਤਾ, ਜਿਸਤੇ ਲਿਖਿਆ ਸੀ “ ਯਾਦਗਾਰ ਬਾਬਾ ਜੋਧ ਸਿੰਘ ਜੀ ਰਾਮਗੜੀ੍ਆ”।

Leave a Reply

Your email address will not be published. Required fields are marked *