“ਰਾਮਗੜੀ੍ਆ ਵਿਦਿਅਕ ਅਦਾਰੇ”
ਰਾਮਗੜੀ੍ਆ ਕੌਮ ਦਾ ਸਾਰਾ ਸਮਾਂ ਜਾਲਮਾਂ ਨਾਲ ਟਾਕਰਾ ਕਰਦੇ ਹੋਏ ਬੀਤਿਆ। ਕਦੇ ਮੁਗਲ ਤੇ ਕਦੇ ਅਫਗਾਨ, ਇਹਨਾਂ ਤੋਂ ਵਿਹਲੇ ਹੋਏ ਤਾਂ ਮਸਿਲਾਂ ਦੀ ਆਪਸੀ ਲੜਾਈ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵੀ ਰਾਮਗੜੀ੍ਆਂ ਦੀਆਂ ਵਿਰਾਸਤਾਂ ਤੇ ਮਿਸਲ ਨੂੰ ਦਬਾਉਣ ਦਾ ਕੰਮ ਸ਼ੁਰੂ ਹੋ ਗਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਦ ਅੰਗਰੇਜ ਪੰਜਾਬ ਤੇ ਕਾਬਿਜ ਹੋ ਗਏ। ਉਨਾਂ ਨੇ ਵੀ ਸਿੱਖ ਕੌਮ ਨੂੰ ਕਮਜੋਰ ਕਰਨ ਤੇ ਦੋਫਾੜ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਸੰਨ 1900 ਵਿਚ ਇਕ ਐਸਾ ਕਨੂੰਨ ਲਾਗੂ ਕੀਤਾ ਗਿਆ ਜਿਸ ਨਾਲ ਜੱਟ ਜਮੀਂਦਾਰ ਵੀ ਰਾਮਗੜੀ੍ਆਂ ਤੇ ਹੋਰ ਜਾਤਾਂ ਨਾਲ ਵੱਖਵਾਦ ਕਰਨ ਲੱਗੇ।
ਐਸੇ ਹਾਲਾਤ ਹੋ ਗਏ ਕਿ ਰਾਮਗੜੀ੍ਏ ਭਰਾ ਜਮੀਨਾਂ ਤੋਂ ਹੀਣ, ਵਿਦਿਆ ਤੋਂ ਹੀਣ ਅਤੇ ਰੋਜਗਾਰ ਤੋਂ ਹੀਣ ਹੋ ਗਏ। ਉਸ ਵੱਕਤ ਇਕ ਰੋਸ਼ਨੀ ਦੀ ਕਿਰਨ ਜਾਗੀ, ਸੰਨ 1902 ਦੇ ਵਿਚ ਸ਼ਿਮਲੇ ਅੰਦਰ ਕੁਝ ਰਾਮਗੜੀ੍ਆ ਦੂਰ ਅੰਦੇਸ਼ ਭਰਾਵਾਂ ਨੇ ਮਿਲਕੇ ਇਕ ਰਾਮਗੜੀ੍ਆ ਸਭਾ ਦਾ ਗੱਠਨ ਕੀਤਾ, ਜੋ ਰਾਮਗੜੀ੍ਆ ਸਭਾ ਸ਼ਿਮਲਾ ਦੇ ਨਾਮ ਨਾਲ ਮਸ਼ਹੂਰ ਹੋਈ। ਉਨਾਂਹ ਨੇ ਇਹ ਮਹਿਸੂਸ ਕੀਤਾ ਕਿ ਕੌਮ ਨੂੰ ਕਾਰੋਬਾਰ ਦੀ ਤਰੱਕੀ ਦੇ ਨਾਲ ਨਾਲ ਵਿਦਿਆ ਦੀ ਬਹੁਤ ਜਰੂਰਤ ਹੈ। ਉਸ ਸੰਸਥਾ ਨੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਸੁਨੇਹੇ ਭੇਜ ਕੇ ਲੋਕਾਂ ਨੂੰ ਜਾਗਰੂਕ ਕਰਨਾਂ ਸ਼ੁਰੂ ਕੀਤਾ। ਰਾਤ ਦੇ ਸਕੂਲ ਸ਼ੁਰੂ ਕਰਨ ਲਈ ਪ੍ਰੇਰਿਆ ਤਾਂ ਕਿ ਦਿਨ ਵਿਚ ਸਾਡੇ ਭਰਾ ਕੰਮ ਕਾਰ ਕਰ ਸਕਣ ਤੇ ਰਾਤ ਨੂੰ ਵਿਦਿਆ ਹਾਸਲ ਕਰ ਸੱਕਣ।
ਇਸ ਸੰਸਥਾ ਦੀ 20-22 ਸਾਲ ਦੀ ਮਿਹਨਤ ਦਾ ਸੱਦਕਾ ਸੰਨ 1929 ਵਿਚ ਅੰਮਿ੍ਤਸਰ ਰਾਮਗੜੀ੍ਆ ਐਜੂਕੇਸ਼ਨਲ ਸੋਸਾਇਟੀ ਰਜਿਸਟਰ ਹੋਈ। ਇਸਦੇ ਨਾਲ ਕੌਮ ਦਾ ਪਹਿਲਾ ਸਕੂਲ ਅੰਮਿ੍ਤਸਰ ਵਿਚ ਸ਼ੁਰੂ ਹੋਇਆ। “ਰਾਮਗੜੀ੍ਆ ਹਾਈ ਸਕੂਲ ਅੰਮਿ੍ਤਸਰ” ਜੋ ਪੰਜਾਬ ਯੂਨੀਵਰਸਟੀ ਵਲੋਂ ਪ੍ਰਵਾਨ ਵੀ ਕਰਵਾਇਆ ਗਿਆ।
ਇਸ ਤੋਂ ਬਾਦ ਫਗਵਾੜਾ ਰਾਮਗੜੀ੍ਆ ਐਜੂਕੇਸ਼ਨਲ ਸੋਸਾਇਟੀ ਰਜਿਸਟਰ ਹੋਈ। ਇਸ ਸੋਸਾਇਟੀ ਨੇ ਬਹੁਤ ਹੀ ਸ਼ਲਾਗਾ ਯੋਗ ਕੰਮ ਕੀਤਾ, ਜਿਸਦਾ ਸਦਕਾ ਫਗਵਾੜੇ ਅੰਦਰ ਰੀਕੋਗਨਾਈਸਡ ਰਾਮਗੜੀ੍ਆ ਹਾਈ ਸਕੂਲ ਅਤੇ ਕਾਲਿਜ ਹੋਂਦ ਵਿਚ ਆਏ।ਇਸਦੇ ਨਾਲ ਹੀ ਬੋਰਡਿੰਗ ਸਕੂਲ ਵੀ ਚਾਲੂ ਕੀਤਾ ਗਿਆ।
ਵਿਦਿਆ ਦੀ ਤਰੱਕੀ ਲਈ ਸੱਭ ਤੋਂ ਜਿਆਦਾ ਯੋਗਦਾਨ ਸ: ਮੋਹਨ ਸਿੰਘ ਹਦੀਆਬਾਦੀ ਦਾ ਹੈ, ਜਿਨਾਂਹ ਨੇ ਲੱਖਾਂ ਰੁਪਏ ਦੀ ਜਮੀਨ ਸਕੂਲ ਲਈ ਦਾਨ ਕੀਤੀ ਅਤੇ ਨਾਲ ਹੀ ਬੇਤਹਾਸ਼ਾ ਮਾਇਕ ਸਹਾਇਤਾ ਵੀ ਦਿੱਤੀ। ਇਸ ਨੂੰ ਦੇਖ ਕੇ ਹੋਰ ਵੀ ਫਗਵਾੜੇ ਦੇ ਕਾਰਖਾਨੇਦਾਰ ਅਗੇ ਆਏ ਤੇ ਵਿਦਿਆ ਲਈ ਮਾਇਕ ਸਹਾਇਤਾ ਕੀਤੀ।
ਤੀਜੇ ਨੰਬਰ ਤੇ ਕੰਨਿਆ ਪਾਠਸ਼ਾਲਾ ਰਾਮਗੜ੍ਹ ਲਾਹੌਰ ਆਉਂਦਾ ਹੈ।
ਚੌਥਾ ਨੰਬਰ ਵਿਸ਼ਕਰਮਾ ਮਾਡਲ ਹਾਈ ਸਕੂਲ ਰੋਹਤੱਕ ਦਾ ਹੈ।
ਸੋ ਇਸ ਤਰਾਂਹ ਕਿਤਨੇ ਹੀ ਰਾਮਗੜੀ੍ਆ ਸਕੂਲ ਹੋਂਦ ਵਿਚ ਆਏ ਜਿਹਨਾਂ ਦੀ ਗਿਣਤੀ ਤਕਰੀਬਨ 12 ਸੀ।
(1) ਰਾਮਗੜੀ੍ਆ ਐਂਜੀਨੀਅਰਿਂਗ ਕਾਲਿਜ ਫਗਵਾੜਾ।
(1) ਰਾਮਗੜੀ੍ਆ ਹਾਈ ਸਕੂਲ ਅੰਮਿ੍ਰਤਸਰ।
(1) ਰਾਮਗੜੀ੍ਆ ਐਂਜੀਨੀਅਰਿਂਗ ਹਾਈ ਸਕੂਲ ਫਗਵਾੜਾ।
(1) ਰਾਮਗੜੀ੍ਆ ਮਿਡਲ ਸਕੂਲ ਲੁਧਿਆਣਾ।
(1) ਰਾਮਗੜੀ੍ਆ ਮਿਡਲ ਸਕੂਲ ਅਹਿਮਦ ਪੁਰ ਕਪੂਰਥਲਾ।
(1) ਰਾਮਗੜੀ੍ਆ ਸਿੱਖ ਨੈਸ਼ਨਲ ਸਕੂਲ ਜੋਰਹਾਟ ਆਸਾਮ।
(1) ਰਾਮਗੜੀ੍ਆ ਪ੍ਰਾਈਮਰੀ ਸਕੂਲ ਅੰਮਿ੍ਰਤਸਰ ।
(1) ਰਾਮਗੜੀ੍ਹਆ ਜੂਨੀਅਰ ਸਕੂਲ ਫਗਵਾੜਾ।
(1) ਰਾਮਗੜੀ੍ਆ ਕੰਨਿਆ ਪਾਠਸ਼ਾਲਾ ਰਾਮਗੜ੍ਹ ਲਾਹੌਰ।
(1) ਰਾਮਗੜੀ੍ਆ ਕੰਨਿਆ ਪਾਠਸ਼ਾਲਾ ਕਰਤਾਰਪੁਰ ।
(1) ਰਾਮਗੜੀ੍ਆ ਕੰਨਿਆ ਪਾਠਸ਼ਾਲਾ ਲੁਹਾਰ ਪ੍ਰਤਾਪਰਾ ।
(1) ਰਾਮਗੜੀ੍ਆ ਕੰਨਿਆ ਪਾਠਸ਼ਾਲਾ ਭਾਰਤ ਨਗਰ ਲਾਹੌਰ।
ਇਹ ਸੱਭ ਰਾਮਗੜੀ੍ਆ ਸਭਾ ਸ਼ਿਮਲਾ ਦੇ ਕੌਮੀ ਪਰੇਮ ਅਤੇ ਮਿਹਨਤ ਦਾ ਨਤੀਜਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅੱਜ ਅਸੀਂ ਕਿਤਨੀ ਤਰੱਕੀ ਕਰ ਚੁੱਕੇ ਹਾਂ,ਤਕਰੀਬਨ 500 ਤੋਂ ਵੱਧ ਰਾਮਗੜੀ੍ਆ ਸੋਸਾਇਟੀਂਆਂ ਤੇ ਫੈਡਰੇਸ਼ਨਾਂ ਭਾਰਤ ਅਤੇ ਭਾਰਤ ਤੋਂ ਬਾਹਰ ਹੋਂਦ ਵਿਚ ਹਨ । ਲੇਕਿਨ ਅਸੀਂ ਕਿਤਨੇ ਕੁ ਰਾਮਗੜੀ੍ਆ ਸਕੂਲ ਕਾਲਿਜ ਖੋ੍ਹਲੇ ਹਨ ਤੇ ਕੌਮ ਦੀ ਉਨਤੀ ਲਈ ਕੀ ਕੀ ਕੰਮ ਕੀਤੇ ਹਨ, ਕਿਤਨੀਆਂ ਕੂ ਰਾਮਗੜੀ੍ਆ ਵਿਰਾਸਤਾਂ ਦੀ ਸੰਭਾਲ ਕੀਤੀ ਹੈ। ਅੱਜ ਫਿਰ ਰਾਮਗੜੀ੍ਆ ਸਭਾ ਸ਼ਿਮਲਾ ਜੈਸੀ ਕੌਮ ਪ੍ਰੱਸਤ ਸੰਸਥਾ ਦੀ ਜਰੂਰਤ ਕੌਮ ਨੂੰ ਹੈ।
ਗੁਰਦੇਵ ਸਿੰਘ ਰੂਪਰਾਏ
ਦਿੱਲੀ