Asi Ramgarhiye kiku baney part 2

                         (ਅਸੀਂ ਰਾਮਗੜ੍ਹੀਏ ਕੀਕੂੰ ਬਣੇ ਭਾਗ 2)

ਅਪਣੀ ਪਿਛਲੀ ਪੋਸਟ ਵਿਚ ਮੈਂ ਜਿਕਰ ਕੀਤਾ ਸੀ ਕਿ ਰਾਮਗੜੀ੍ਆ ਨਾਮ ਕਿਸ ਤਰਾਂ ਹੋਂਦ ਵਿਚ ਆੋਇਆ। ਹੁਣ ਇਸਤੋਂ ਅੱਗੇ ਦੇਖਦੇ ਹਾਂ ਕਿ ਇਸ ਮਿਸਲ ਵਿਚ ਕਿਹੜੇ ਕਿਹੜੇ ਗੋਤ ਕਿਸ ਕਿਸ ਬ੍ਰਾਦਰੀ ਵਿਚੋਂ ਸ਼ਾਮਿਲ ਹੋਏ।

ਆਉ ਇਸ ਰਾਮਗੜੀ੍ਆ ਮਿਸਲ ਵਿਚ ਸ਼ਾਮਿਲ ਗੋਤਾਂ ਬਾਰੇ ਵੀ ਨਜਰ ਮਾਰ ਲੱਈਏ

ਵੱਖ ਵੱਖ ਕਿਤਾਬਾਂ ਨੁੰ ਵਾਚਣ ਤੋਂ ਬਾਦ ਜੋ ਨਤੀਜਾ ਸਾਹਮਣੇ ਆਇਆ ਹੈ ਉਸਦੇ ਮੁਤਾਬਿਕ ਜਿਤਨੀ ਕੁ ਜਾਣਕਾਰੀ ਮਿਲੀ ਹੈ ਉਹ ਇਸ ਤਰਾਂ ਹੈ ।

ਗਲੌਸਰੀ ਆਫ ਟਰਾਈਬਸ ਭਾਗ 3 ਸਫਾ 307 ਤੇ ਲਿਿਖਆ ਹੈ ਕਿ ਇਸ ਤੀਸਰੀ ਮਿਸਲ ਰਾਮਗੜ੍ਹੀਆ ਵਿਚ ਸ਼ਾਮਿਲ ਲੋਕਾਂ ਵਿਚ ਸੱਭ ਤੋਂ ਵੱਧ ਤਰਖਾਣ ਅਤੇ ਜੱਟ ਸਨ।

ਪੰਜਾਬ ਕਾਸਟ ਐਂਡ ਟਰਾਈਬਸ ਵਿਚ ਵੀ ਇਸ ਬਾਰੇ ਜਿਕਰ ਹੈ ।

ਟਾਡ ਰਾਜਸਥਾਨ ਅਤੇ ਪੰਜਾਬ ਕਸਟੋਮਰ ਲਾਅ ਆਦੀ ਅਨੇਕ ਕਿਤਾਬਾਂ ਵਿਚ ਇਹਨਾਂ ਬਾਰੇ ਜਿਕਰ ਮਿਲਦਾ ਹੈ ਕਿ ਖੇਤੀਬਾੜੀ ਦਾ ਕੰਮ, ਲੁਹਾਰਾ, ਤਰਖਾਣਾ ਤੇ ਰਾਜ-ਮਿਸਤਰੀ ਆਦੀ ਦਾ ਕੰਮ ਕਰਨ ਵਾਲੇ ਸਾਰੇ ਇਕੋ ਹੀ ਹਨ।ਇਹ ਸੱਭ ਕਿਰਤੀ ਹਨ।ਆਪਣੇ ਹੱਥਾਂ ਨਾਲ ਦੱਸਾਂ ਨੌਹਾਂ ਦੀ ਕਿਰਤ ਕਰਣ ਵਾਲੇ ਹਨ।

ਜੱਟ ਕਿਰਤੀ ਗੋਤ੍ਰ

ਅਉੁਲਖ , ਆਸਲ , ਅਉਗਰ , ਅਉਜਲਾ , ਅੜੀ , ਕਲਸੀ , ਕਲੇਰ , , ਕੱਕੜ , ਕੱਲਾ੍ਹ , ਬਬਰਾਉੇ , ਬੱਲ , ਬਾਜਵਾ , ਭੁੱਲਰ , ਬਰਹਾਲ , ਬੌਰਾ , ਬੈਂਸ , ਬੱਸਨ ( ਵੱਸਨ ) , ਬੱਧਨ , ਬੋਹਰ , ਬੁੱਟਰ , ਬਸਰਾਏ , ਬਾਠ , ਚਾਨੀ , ਚੱਠਾ , ਚੰਨਨ ( ਚੰਦਨ ) , ਚੱਗਰ , ਚਾਹਲ , ਚੁਗੱਤਾ , ਦੇਉਲ , ਧਂਦਲ (ਧੰਜਲ) , ਧਾਰੀਵਾਲ , ਗਿਲ , ਗੋਸਲ , ਗਾਂਧੀ , ਗੌਰਾ , ਗੋਰਾਇਆ , ਘੁਮਨ ( ਘੁਮਣ ) ,  ਘਟਾਉੜਾ , ਗਦਰਾਇ , ਹੂੰਜਣ , ਹੰਜਰਾਏ , ਹੰਨਸ , ਕੰੁਜ , ਜਹਕਰ , ਜੱਬਰ (ਜੱਬਲ) , ਜੌਹਲ ,  ਜਾਜ , ਕਾਹਲੋਂ , ਖਰਲ , ਲੇਹਲ ( ਲੱਲ) , ਮਾਹਲ , ਮਾਨ , ਮੂਲਾ , ਮਸਨ , ਮਟ , ਮਮਰਾਜਾ-ਬਹਸਰਾ , ਮੱਟੂ , ਨਾਗਰੀ , ਨੌਲ , ਨੇਉਲ , ਊਭੀ , ਪਾਂਧੀ , ਪੂਨੀ , ਪੱਂਨੂੰ , ਰਿਹਾਨ , ਰੰਧਾਵਾ , ਰਿਆੜ , ਰਨ , ਰੁਪਾਲ , ਰੰਜੋਹ , ਰੋਖੇ , ਸੋਹਲ , ਸਿਧੂ , ਸਤਯਾਰ , ਸਾਂਡਲ ( ਸੰਡਿਆਲਾ) , ਸੈਂਹਬੀ , ਸ਼ਘਿਰਾ ( ਸੰਗਰਾ) , ਸੰਧੂ , ਸੂਰਾ , ਸਿਆਨ , ਸੇਖੂ , ਸਰਵੀਏ , ਸੱਗੂ , ਸੰਗੇ , ਸੌਂਧ , ਸੌਂਧੀ , ਸਮਰਾਏ , ਸੌਈ , ਸਹੋਤੇ , ਸਿਪਰੇ , ਸਗਰਾਰ , ਸਰਾਇ , ਤੂਰ , ਤੱਤਲਾ , ਉੱਪਲ , ਵਸੀਰ , ਵਿਰਕ , ਵਾਹੜੇ ( ਬਾਹੜੇ ) , ਵਰਯਾਹ , ਵਾਰਨੇ ,ਮੰਦੜ , ਝੀਤੇ , ਝਾਸ , ਜਗਦੇਵ , ਭੰਗੋ , ਤੇਜਾ , ਭੰਗਰੇ ॥

ਰਾਜਪੂਤ ਕਿਰਤੀ ਗੋਤ੍ਰ

ਅਸਯਾਲ , ਅਮਬਰਾਉ , ਬਰਹਾਲ , ਭੱਟੀ , ਬਾਉਗਲ , ਬੰਮਰੋਤਰਾ , ਅਲਥੰਮਰਾਉ , ਬਹਮਭੋਰਾ , ਬੈਹਲ , ਚਾਂਦਲਾ , ਚੰਦ , ਘੋੜੇਵਾਹ , ਹਰਿਚੰਦ , ਹੰਸਪਾਲ , ਜੱਗੀ , ਜਾਜ , ਜੰਜੂਆ , ਜੱਬਲ , ਜਸਵਾਲ , ਜਸਪਾਲ , ਵਾਲ , ਚੌਹਾਨ , ਡਡਵਾਲ , ਡਡਿਯਾਲ , ਢੱਢਵਾਲ  , ਗੂਹੋਤ੍ਰਾ , ਲਲੌਤ੍ਰਾ , ਲਖੋਰਾ , ਲਲਰੇ , ਲੱਖਨਪਾਲ , ਮਲੋਤ੍ਰਾ , ਮਨਕੋਟੀਆ ਅੱਲ ( ਮਨਕੂ ) , ਮਨਹਾਲ ਅੱਲ ( ਡੋਗਰੇ ) , ਮਾਹਰੋ , ਮਧਰ , ਮਾਉ , ਨਾਰੂ , ਨਾਗ ਬੰਸੀ ਅੱਲ (ਨਾਗੀ) , ਪੂਨੀ , ਪਠਾਣੀਏ , ਰਨੌਤੇ , ਜੋਧ , ਖੋਖਰ , ਖੋਖਰਭੂਏ , ਕੋਂਡਲ , ਕਨਾਇਤ , ਲੱਡੂ , ਭਾਰਜ , ਰਹਿਸੀ , ਰਿਆਲ , ਸੁਲੈਹਰੀਏ , ਸੱਲ , ਸੋਧਨ , ਸੌਖਲਾ , ਭੱਟੀ-ਵਿਰਦੀ , ਭੱਟੀ-ਚਾਨੇ , ਭੱਟੀ-ਮਠਾਰੂ , ਧਰਿ , ਧੰਮ ।

ਖੱਤ੍ਰੀ ਕਿਰਤੀ ਗੋਤ੍ਰ

ਮਰਵਾਹੇ , ਲੋਟੇ , ਪਲਾਹੇ , ਸੋਈ , ਸੇਠੀ , ਸੀਹਰੇ , ਫਲੌਰੇ , ਗਾਬੜੀਏ , ਸਹਿਗਲ , ਛਿਪਰੇ , ਬਾਹੜੇ , ਠੇਠੀ , ਚੱਡਾ , ਸੱਬਰਵਾਲ , ਪਾਸੀ , ਟੰਡਨ , ਉੱਪਲ , ਮੈਹਿਦੜੂ , ਹੱਡ , ਸਿਆਲ , ਮਲਹੋਤ੍ਰਾ , ਕੱਕੜ ।

ਕੁਝ ਗੋਤ੍ਰ ਹਨ ਜਿਨਾਂ ਦੇ ਬਾਰੇ ਅਜੇ ਹੋਰ ਖੋਜ ਦੀ ਲੋੜ ਹੈ।  ( ਈਸ਼ਰ ਸਿੰਘ ਉਪਦੇਸ਼ਕ )

ਘੁਣਾਦੂ , ਐਹਦੂ , ਮਠਾਰੂ , ਵਿਲਖੂ , ਭੁਰਜੀ , ਵਿਰਦੀ , ਘਟਾਉੜੇ , ਨੰਨੜੇ , ਜੰਡੂ , ਬਬਰਾ , ਸੀਰਾੜੇ , ਐਹਦੀ , ਚੰਗੜ , ਸੁਥਰੇ , ਰਾਥਲੇ , ਮੋਟੇ , ਰੂਪਰਾਏ , ਬੰਡਾਲ , ਅਜੀ , ਅਜੂ , ਰਾਜੂ , ਲੰਗੜੇ , ਗਲੇ , ਸਦਵਾਵ , ਸੰਜੋਤਰੇ , ਪੋਤੇ , ਪੰਸਲਾ , ਭੰਗੜੇ , ਭਰੀਮਾਨ , ਪਦਮ , ਪਦਨ , ਅਤਲ , ਆਸੀ , ੳਥਲੇ , ਏਦਜਸ , ਚਤਾਉੜੇ , ਡੱਫ ਡੁਫਰ , ਮਾਂਦੜੇ , ਭੱਚੂ , ਤੀਰੇ , ਟਟਲ , ਟਟਰ , ੳਸੀ , ਵੈਦਵਾਨ ਤੇਜਪਾਲ , ਪਾਲੀ , ਪਾਲੋ , ਸਹਾਉੜੇ , ਜੱਸ ਰੀਹਲ , ਮਾਨਕ , ਚੂਹੜਕਾਨੇ , ਸਹਬ , ਧੌਲ , ਚੱਗਰ , ਐਂਦਕ , ਏਂਦਕ ।

ਜਿੱਥੇ ਮੰਨੂਵਾਦ ਨੇ ਲੋਕਾਂ ਨੂੰ ਬਹੁਤ ਸਾਰੀਆਂ ਜਾਤਾਂ ਵਿਚ ਵੰਡਣ ਦਾ ਕੰਮ ਕੀਤਾ। ਉਥੇ ਗੁਰੁ ਸਹਿਬਾਨ ਨੇ ਜਾਤ ਪਾਤ ਨੂੰ ਖੱਤਮ ਕਰਨ ਲਈ ਪ੍ਰੇਰਣਾਂ ਦਿੱਤੀ। ਹੁਣ ਇਹ ਉਦਾਹਰਣ ਸਾਹਮਣੇ ਹੈ ਕਿ ਕਿਸ ਤਰਾਂ ਵੱਖ ਵੱਖ ਜਾਤਾਂ ਦੇ ਲੋਕ ਸਾਰੇ ਰਾਮਗੜੀ੍ਆ ਮਿਸਲ ਵਿਚ ਸ਼ਾਮਿਲ ਹੋ ਕੇ ਰਾਮਗੜ੍ਹੀਏ ਅਖਵਾਏ। ਪਰ ਅੱਜ ਅਸੀਂ ਰਾਮਗੜ੍ਹੀਏ ਅਖਵਾਉਂਣ ਦੀ ਥਾਂ ਫਿਰ ਜਾਤਾਂ ਅਤੇ ਗੋਤਾਂ ਨੂੰ ਹੀ ਮੁਖ ਰੱਖਦੇ ਹਾਂ। ਇਥੇ ਹੀ ਬੱਸ ਨਹੀਂ ਸਮੇਂ ਦੀ ਤੇਜ ਰਫਤਾਰ ਨਾਲ ਅਸੀਂ ਵੀ ਤੇਜੀ ਨਾਲ ਬਦਲੇ ਹਾਂ। ਹੁਣ ਤੇ ਰਾਮਗੜ੍ਹੀਏ ਅੱਗੋਂ ਹੋਰ, ਧਿਮਾਨ, ਖੱਤੀ, ਵਿਸ਼ਕਰਮਾਂ ਬੰਸੀ ਆਦੀ ਹੋਰ ਵਿਤਕਰਿਆਂ ਵਿਚ ਫੱਸ ਚੁੱਕੇ ਹਨ। ਅਸੀਂ ਆਪਸ ਵਿਚ ਹੀ ਵੰਡੀਆਂ ਪਾ ਕੇ ਕੌਮ ਨੂੰ ਹੋਰ ਕਮਜੋਰ ਕਰ ਦਿੱਤਾ ਹੈ।

ਇਹ ਸੋਚਣਾਂ ਜਰੂਰੀ ਹੋ ਗਿਆ ਹੈ, ਕਿ ਅਸੀਂ ਜਾਤਾਂ ਵਿਚ ਵੰਡ ਹੋਣਾਂ ਹੇ ਜਾਂ ਇਕ ਜੁੱਟ ਹੋਣਾ ਹੈ। ਅੱਜ ਜਰੂਰਤ ਹੈ ਇਕ ਐਸੀ ਮਾਨਸਿਕਤਾ ਤਿਆਰ ਕਰਨ ਦੀ, ਜਿਸ ਨਾਲ ਸਾਰੇ ਰਾਮਗੜੀ੍ਆ ਭਰਾ ਇਕ ਮੰਚ ਅਤੇ ਇਕ ਸੋਚ ਨੂੰ ਅਪਣਾ ਕੇ ਇਕੱਠੇ ਹੋਣ।  ਇਸ ਦੇ ਨਾਲ ਹੀ ਕੌਮ ਦੀ ਮਜਬੂਤੀ ਹੋਵੇਗੀ।

                                                                                                                                       ਗੁਰਦੇਵ ਸਿੰਘ ਰੂਪਰਾਏ (ਦਿੱਲੀ)

Leave a Reply

Your email address will not be published. Required fields are marked *