Artist Rahi Mohinder Singh Ramgarhia

ਆਰਟਿਸਟ ਆਰ. ਐਮ. ਸਿੰਘ ( ਰਾਹੀ ਮਹਿੰਦਰ ਸਿੰਘ ਰਾਮਗੜੀ੍ਆ )

Artist R.M. singh Ramgarhia

ਇਸ ਸੰਸਾਰ ਵਿਚ ਕੋਈ ਵੀ ਐਸਾ ਸ਼ਕਸ ਨਹੀਂ ਜਿਸਨੂੰ ਪ੍ਰਮਾਤਮਾ ਨੇ ਕਿਸੇ ਨ ਕਿਸੇ ਗੁਣ ਨਾਲ ਨਾ ਨਿਵਾਜਿਆ ਹੋਵੇ। ਬਹੁਤ ਘੱਟ ਲੋਕ ਹੁੰਦੇ ਹਨ ਜੋ ਵੱਕਤ ਰਹਿੰਦੇ ਆਪਣੇ ੳੇੁਸ ਗੁਣ ਨੂੰ ਪਹਿਚਾਣ ਲੈਂਦੇ ਹਨ। ਇਹ ਗੁਣ ਭਾਂਵੇ ਤਕਨੀਕੀ ਹੋਵੇ, ਨ੍ਰਿਤ ਕਲਾ ਹੋਵੇ, ਸੰਗੀਤ ਜਾਂ ਚਿਤ੍ਰ ਕਲਾ ਹੋਵੇ। ਗੁਣ ਪਹਿਚਾਨਣ ਵਾਲੇ ਜਦੋਂ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਕੇ ਉਸੇ ਮਾਰਗ ਤੇ ਚੱਲ ਪੈਂਦੇ ਹਨ ਤਾਂ ਪ੍ਰਮਾਤਮਾਂ ਵੀ ਉਨਾਂ ਦੀ ਸਫਲਤਾ ਵਿਚ ਪੂਰੀ ਸਹਾਇਤਾ ਕਰਦਾ ਹੈ। ਉਨਾਂ ਦਾ ਨਾਮ, ਰਹਿੰਦੀ ਦੁਨੀਆਂ ਤੱਕ ਚਮਕਦੇ ਸਿਤਾਰੇ ਵਾਂਗ ਸ਼ਿਖਰ ਤੇ ਜਗਮਗਾਉਂਦਾ ਰਹਿੰਦਾ ਹੈ।

               ਐਸੇ ਹੀ ਇਕ ਚਿਤ੍ਰ ਕਲਾ ਦੇ ਮਾਹਿਰ, ਗੁਣਾ ਦੇ ਖਜਾਨੇ ਹਨ ਆਰਟਿਸਟ ਆਰ. ਐਮ. ਸਿੰਘ, ( ਰਾਹੀ ਮਹਿੰਦਰ ਸਿੰਘ ਰਾਮਗੜੀ੍ਆ )। ਉਹਨਾਂ ਦੀਆਂ ਤਿਆਰ ਕੀਤੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ। ਆਉ ਉਨਾਂ ਦੇ ਜੀਵਨ ਅਤੇ ਕਲਾ ਬਾਰੇ ਜਾਣੀਏ, ਜਿਹਨਾਂ ਦਾ ਪੂਰਾ ਜੀਵਨ ਹੀ ਚਿਤ੍ਰ ਕਲਾ ਵਿਚ ਢੱਲ ਚੁੱਕਾ ਹੈ। ਇਹ ਕਲਾ ਉਨਾਂ ਦੀ ਭਗਤੀ ਬਣ ਚੁੱਕੀ ਹੈ।

               ਆਰਟਿਸਟ ਆਰ.ਐਮ. ਸਿੰਘ ਜੀ ਦਾ ਜਨਮ  9 ਮਈ,1965  ਨੂੰ ਪਠਾਨਕੋਟ ਜਿਲੇ੍ ਦੇ ਪਿੰਡ ਭਰੋਲੀ ਕਲਾਂ ਵਿਖੇ ਹੋਇਆ। ਮੱਢਲੀ ਵਿਦਿਆ ਆਪ ਨੇ ਆਪਣੇ ਪਿੰਡ ਦੇ ਗੌਰਮਿੰਟ ਪ੍ਰਾਇਮਰੀ ਸਕੂਲ ਵਿਚ ਪ੍ਰਾਪਤ ਕੀਤੀ। ਫਿਰ ਪਠਾਨਕੋਟ ਦੇ “ਸੰਤ ਆਸ਼ਰਮ ਮਹਾਵਿਿਦਆਲਾ “ ਵਿਚ ਦਾਖਲਾ ਲੈ ਲਿਆ। ਕਲਾ ਦੇ ਰੱਬੀ ਗੁਣ ਨੇ ਛੋਟੀ ਜਮਾਤ ਤੋਂ ਹੀ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ।  7 ਵੀਂ ਕਲਾਸ ਵਿਚ ਆਣ ਤੱਕ ਆਪਨੇ ਤੇਲ ਵਾਲੇ ਰੰਗ ( ਆਇਲ ਕਲਰ ) ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਪਹਿਲਾ ਚਿਤ੍ਰ ਇਕ ਕੁਦਰਤੀ ਦ੍ਰਿਸ਼ ਦਾ ਤਿਆਰ ਕੀਤਾ।

ਆਪ ਬਹੁਤ ਭਾਗਾਂ ਵਾਲੇ ਸਨ ਜੋ 18 ਸਾਲ ਦੀ ਉਮਰ ਵਿਚ (1983) ਪੰਜਾਬ ਦੇ ਮਸ਼ਹੂਰ ਆਰਟਿਸਟ ਸ੍ਰ: ਸੋਭਾ ਸਿੰਘ ਜੀ ਨੂੰ ਉਨਾਂ ਦੇ ਘਰ ( ਅੰਧਰੇਟਾ ਹਿਮਾਚਲ ਪ੍ਰਦੇਸ਼ ) ਵਿਚ ਮਿਲਨ ਦਾ ਸੁਭਾਗ ਪ੍ਰਾਪਤ ਹੋਇਆ। ਪਹਿਲੀ ਮੁਲਾਕਾਤ ਅਤੇ ਉਨਾਂ ਦੀ ਕਲਾ ਦੇਖਦੇ ਹੀ ਆਪ ਨੂੰ ਲੱਗਿਆ ਕਿ ਆਪ ਨੂੰ ਆਪ ਦਾ ਉਸਤਾਦ ਜਾਂ ਕਹੋ ਰੱਬ ਮਿਲ ਗਿਆ ਹੈ। ਸ੍ਰ: ਸੋਭਾ ਸਿੰਘ ਜੀ ਦੀ ਸਿਿਖਆ ਦਾ ਸਦਕਾ ਆਪ ਦੀ ਕਲਾ ਦਿਨ ਪ੍ਰਤੀ ਦਿਨ ਨਿਖਰਦੀ ਚਲੀ ਗਈ।

               ਅੱਗਲੀ ਉੱਚ ਸਿਿਖਆ ਲਈ ਆਪ ਦਿੱਲੀ ਆ ਗਏ ਲੇਕਿਨ ਸ਼ਹਿਰ ਦੀ ਭੀੜ ਦੇਖ ਕੇ , ਸ: ਆਰ.ਐਮ.ਸਿੰਘ ਜੀ ਦਾ ਮਨ ਉਦਾਸ ਹੋ ਗਿਆ ਤੇ ਵਾਪਿਸ ਪੰਜਾਬ ਆ ਕੇ, ਗੌਰਮਿੰਟ ਕਾਲਿਜ ਆਫ ਆਰਟਸ ਚੰਡੀਗੜ ਵਿਚ ਦਾਖਲਾ ਲੈ ਕੇ ਗਰੈਜੂਏਸ਼ਨ ਪੂਰੀ ਕੀਤੀ। ਹੁਣ ਤੇ ਆਪ ਦੀ ਚਿਤ੍ਰ ਕਲਾ ਸੱਭ ਪਾਸੇ ਮਸ਼ਹੂਰ ਹੋ ਗਈ, ਆਪ ਪੋਰਟਰੇਟ ਬਨਾਉਣ ਦੇ ਮਾਹਿਰ ਦੇ ਨਾਮ ਤੋਂ ਜਾਣੇ ਜਾਣ ਲੱਗੇ। ਕਿਸੇ ਵੀ ਚਿਹਰੇ ਜਾਂ ਦ੍ਰਿਸ਼ ਦੀ ਬਰੀਕ ਤੋਂ ਬਰੀਕ ਡਿਟੇਲ ਨੂੰ ਪਕੜਨਾ ਆਪ ਦੀ ਖਾਸੀਅਤ ਸੀ।

               1994 ਵਿਚ ਵਾਰ ਮਿਉਜੀਅਮ ਲੁਧਿਅਨਾ ਲਈ ਆਪ ਨੇ ਯੁੱਧ ਦੇ ਜਾਂਬਾਜਾਂ ਦੇ ਚਿਤ੍ਰ ਬਣਾਏ।

               ਪੰਜਾਬ ਕਲਾ ਭਵਨ ਚੰਡੀਗੜ ਲਈ ਆਪ ਨੇ ਤਕਰੀਬਨ 40 ਲੇਖਕਾਂ ਤੇ ਕਲਾਕਾਰਾਂ ਦੇ ਚਿਤ੍ਰ ਬਣਾਏ।

Maharaja Jassa Singh Ramgarhia

   ਬਹਾਦਰ ਜਰਨੈਲ ਸ: ਜੱਸਾ ਸਿੰਘ ਰਾਮਗੜੀ੍ਆ

1995 ਵਿਚ ਸ: ਆਰ.ਐਮ. ਸਿੰਘ ਜੀ ਨੇ, ਸ: ਬਲਦੇਵ ਸਿੰਘ ਬੱਲ ਦਿੱਲੀ ਵਾਲਿਆਂ ਦੇ ਕਹਿਣ ਤੇ , ਰਾਮਗੜੀ੍ਆ ਕੌਮ ਦੇ ਮੋਢੀ ਤੇ ਬਹਾਦਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀ੍ਆ ਦਾ ਚਿਤ੍ਰ ਤਿਆਰ ਕੀਤਾ। ਚਿਤ੍ਰ ਇਤਨਾਂ ਖੂਬਸੂਰਤ ਸੀ ਕਿ ਇੰਗਲੈਡ ਤੋਂ ਇਕ ਮਿਤ੍ਰ ਮਿਲਨ ਆਏ ਤਾਂ, ਮੂੰਹ ਮੰਗੀ ਕੀਮਤ ਦੇ ਕੇ ਰਾਮਗੜੀਆ ਸਰਦਾਰ ਦੀ ਪੇਂਟਿਗ ਖਰੀਦ ਕੇ ਲੈ ਗਏ। ਜੋ ਅੱਜ ਵੀ ਉਨਾਂ ਪਾਸ ਮੌਜੂਦ ਹੈ। ਇਹ ਚਿਤ੍ਰ ਇਤਨਾਂ ਸੁੰਦਰ ਸੀ ਕਿ ਇੰਟਰ ਨੈਟ ਤੇ ਇਸਦੇ ਆਂਉਦਿਆਂ ਹੀ ਕੁਝ ਲੋਕਾਂ ਨੇ ਇਸਨੂੰ ਸ: ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਨਾਲ ਜੋੜ ਦਿੱਤਾ। ਇਹ ਉਨਾਂ ਲੋਕਾਂ ਦੀ ਜਾਣਕਾਰੀ ਦੀ ਕਮੀਂ ਹੋ ਸਕਦੀ ਹੈ। ਫਿਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੱਸਾ ਸਿੰਘ ਆਹਲੂਵਾਲੀਆ ਜੀ ਦਾ 300 ਸਾਲਾ ਜਨਮ ਦਿਨ  ਮਈ 2018  ਮਨਾਇਆ ਤੇ ਇਕ ਕੈਲੰਡਰ ਜਾਰੀ ਕੀਤਾ,  ਤੇ ਉਸ ਉੱਪਰ ਇਹੋ ਰਾਮਗੜ੍ਹੀਆ ਸਰਦਾਰ ਦੀ ਫੋਟੋ ਸ: ਜੱਸਾ ਸਿੰਘ ਆਹਲੂਵਾਲੀਆ ਦੇ ਨਾਮ ਹੇਠ ਛਾਪ ਦਿੱਤੀ ਤੇ ਸਭ ਪਾਸੇ ਇਹ ਤਸਵੀਰ ਆਹਲੂਵਾਲੀਆ ਦੇ ਨਾਮ ਨਾਲ ਮਸ਼ਹੂਰ ਕਰ ਦਿੱਤੀ।  ਲੇਕਿਨ ਜੋ ਵੀ ਹੋਵੇ ਇਹ ਆਰਟਿਸਟ ਦੀ ਕਲਾ ਤੇ ਮਿਹਨਤ ਨਾਲ ਕੀਤੀ ਗਈ ਬੇਇਨਸਾਫੀ ਹੈ। ਇਕ ਕਲਾਕਾਰ ਭਗਤੀ ਦੀ ਤਰਾਂ ਦਿਲੋ ਦਿਮਾਗ ਵਿਚ ਪਹਿਲਾਂ ਚਿਤ੍ਰ ਨੂੰ ਸਿਰਜਦਾ ਹੈ ਫਿਰ ਮਹੀਨਿਆਂ ਦੀ ਮਿਹਨਤ ਨਾਲ ਉਸਨੂੰ ਕੈਨਵਾਸ ਤੇ ਚਿਿਤ੍ਰਤ ਕਰਦਾ ਹੈ, ਸਾਨੂੰ ਕਲਾਕਾਰ ਦੇ ਰਿਣੀ ਹੋਣਾ ਚਾਹੀਦਾ ਹੈ।

ਇਸ ਚਿਤ੍ਰਕਾਰ ਨੂੰ ਇਹ ਮਹਾਰਤ ਹਾਸਲ ਹੈ ਕਿ ਇਨਸਾਨ ਨੂੰ ਸਾਹਮਣੇ ਬਿਠਾ ਕੇ ਉਸਦਾ ਪੋਰਟਰੇਟ ਤਿਆਰ ਕਰਦਾ ਹੈ। ਇਸਦੀ ਸੋਹਬਤ ਇਤਨੀ ਫੈਲੀ ਕਿ ਆਪ ਨੂੰ ਭਾਰਤ ਦੇ ਰਾਸ਼ਟ੍ਰਪਤੀ ਦਾ ਲਾਈਫ ਸਾਈਜ ਪੋਰਟਰੇਟ ਬਨਾਉਣ ਲਈ ਸੱਦਾ ਪੱਤਰ ਮਿਿਲਆ। ਬਹੁਤ ਸਾਰੇ ਕਲਾਕਾਰ ਬੁਲਾਏ ਗਏ, ਲੇਕਿਨ,  ਸ: ਆਰ.ਐਮ. ਸਿੰਘ ਜੀ ਦੀ ਕਲਾ ਤੋਂ ਸਾਰੇ ਅਫਸਰ ਤੇ ਰਾਸ਼ਟ੍ਰਪਤੀ ਖੁਦ ਇਤਨੇ ਪ੍ਰਭਾਵਿਤ ਹੋਏ ਕਿ ਇਨਾਂ ਨੂੰ ਹੀ ਚੁਣਿਆਂ ਗਿਆ।

ਸੱਭ ਤੋਂ ਪਹਿਲਾਂ ਭਾਰਤ ਦੀ ਇਸਤ੍ਰੀ ਰਾਸ਼ਟ੍ਰਪਤੀ ਸ਼੍ਰੀਮਤੀ ਪਰੱਤਿਭਾ ਪਾਟਿਲ ਜੀ ਦਾ ਪੋਰਟਰੇਟ ਜੋ ਤਕਰੀਬਨ 3-4 ਮਹੀਨੇ ਰਾਸ਼ਟ੍ਰਪਤੀ ਭਵਨ ਵਿਚ ਰਹਿ ਕੇ ਤਿਆਰ ਕੀਤਾ। ਫਿਰ ਸ਼੍ਰੀ ਪ੍ਰੱਣਵ ਮੁਖਰਜੀ ਦਾ ਚਿਤ੍ਰ ਤਿਆਰ ਕੀਤਾ।

                                                             ਸ਼ੀ੍ਮਾਨ ਪ੍ਰਣਵ ਮੁਖਰਜੀ ਸਾਹਿਬ

ਇਸਤੋਂ ਬਾਦ ਵਰਤਮਾਨ ਰਾਸ਼ਟ੍ਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦਾ ਵੀ ਫੁਲ ਹਾਈਟ ਪੋਰਟਰੇਟ ਤਿਆਰ ਕੀਤਾ।  ਭਾਰਤ ਦੇ ਰਾਸ਼ਟ੍ਰਪਤੀ ਵਲੋਂ ਆਪ ਨੂੰ ਰਾਸ਼ਟ੍ਰੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ।

ਇਸਤੋਂ ਇਲਾਵਾ ਆਪ ਨੇ ਸ: ਗੁਰਮਖ ਸਿੰਘ ਮੁਸਾਫਿਰ ਦਾ ਚਿਤ੍ਰ ਤਿਆਰ ਕੀਤਾ।

ਸ: ਗੁਰਮਖ ਸਿੰਘ ਮੁਸਾਫਿਰ

ਲ਼ੁਧਿਆਣਾ ਦੇ ਸ਼ਬਦ ਪ੍ਰਕਾਸ਼ ਮਯੂਜੀਅਮ ਵਿਚ ਗੁਰੂ ਗ੍ਰੰਥ ਸਾਹਿਬ ਦੇ 36 ਲਿਖਾਰੀਆਂ ਦੇ ਪੋਰਟਰੇਟ ਵੀ ਤਿਆਰ ਕੀਤੇ। ਆਪ ਚਿਤ੍ਰ ਕਲਾ ਦੇ ਉਸਤਾਦ ( ਟੀਚਰ) ਵੀ ਹਨ ਤੇ ਬਚਿਆਂ ਨੂੰ ਟ੍ਰੇਨਿਗ ਵੀ ਦਿੰਦੇ ਹਨ।

ਆਪ ਦੀ ਕਲਾ ਵਿਚੋਂ ਸ:ਸੋਭਾ ਸਿੰਘ ਜੀ ਦੀ ਸਿਿਖਆ ਸਾਫ ਝਲਕਦੀ ਹੈ।ਆਪ ਅਨੂਸਾਰ ਇਹ ਕਲਾ ਇਕ ਭਗਤੀ ਹੈ ਅਤੇ ਤਕਨੀਕ ਤੋਂ ਜਿਆਦਾ ਅੱਖ ਦੀ ਸਾਧਨਾ ਹੈ।

                                                                                                         ਗੁਰਦੇਵ ਸਿੰਘ ਰੂਪਰਾਏ ( ਦਿੱਲੀ )

Leave a Reply

Your email address will not be published. Required fields are marked *